ਕਿਸਾਨ ਭਰਾਵੋ ਨਰਮੇ ਦੀ ਬਿਜਾਈ ਦੇ ਨਾਲ ਆਪਣਾ ਇੱਕ ਹੋਰ ਫ਼ਸਲ ਦੀ ਬਿਜਾਈ ਕਰ ਸਕਦੇ ਹਾਂ ਜਿਹੜੀ ਕਿ ਨਰਮੇ ਦੀ ਫ਼ਸਲ ਤਿੰਨ ਫੁੱਟ ਹੋਣ ਤੋਂ ਪਹਿਲਾਂ ਹੀ ਵਢੀ ਜਾਵੇਗੀ ਜਿਹੜੀ ਕਿ ਕਿਸਾਨਾਂ ਲਈ ਬਹੁਤ ਵਧੀਆ ਆਮਦਨ ਦਾ ਸ੍ਰੋਤ ਬਣ ਸਕਦੀ ਹੈ, ਬਾਕੀ ਫ਼ਸਲਾਂ ਦੇ ਮੁਕਾਬਲੇ ਨਰਮੇ ਦੇ ਉੱਪਰ ਬਹੁਤ ਹੀ ਜ਼ਿਆਦਾ ਖਰਚ ਹੁੰਦਾ ਹੈ ਬੀਜ ਖਾਦ ਲੇਬਰ ਤੋਂ ਇਲਾਵਾ ਵੀ ਸਪਰੇਹਾਂ ਦੇ ਉੱਪਰ ਕਾਫੀ ਖਰਚ ਆ ਜਾਂਦਾ ਹੈ ਪਰ ਕਿਸਾਨ ਭਰਾ ਨਰਮੇ ਦੇ ਵਿੱਚ ਮੂੰਗੀ( intercrop) ਕਰਦੇ ਤਾਂ ਉਨ੍ਹਾਂ ਨੂੰ ਬਹੁਤ ਹੀ ਵਧੀਆ ਮੁਨਾਫਾ ਹੁੰਦਾ ਹੈ।
ਜੇਕਰ ਨਰਮੇ ਨੂੰ ਅਗੇਤ ਸਮੇਂ ਤੇ ਬਿਜਾਈ ਕਰਕੇ ਤੁਸੀਂ ਮੂੰਗੀ ਦੀ ਫ਼ਸਲ ਨਰਮੇ ਵਿੱਚੋਂ ਲੈ ਰਹਿੰਦੇ ਹੋ ਤਾਂ ਨਰਮੇ ਦੀ ਲੇਬਰ ਦਾ ਸਾਰਾ ਖਰਚਾ ਤੁਹਾਡੀ ਮੂੰਗੀ ਦੀ ਫ਼ਸਲ ਵਿੱਚੋਂ ਨਿਕਲ ਆਵੇਗਾ । ਨਰਮੇ ਦੀ ਫ਼ਸਲ ਉੱਪਰ ਆਉਣ ਵਾਲਾ ਸਾਰਾ ਖਰਚ ਵਿਚ 50% ਸਿਰ ਲੇਬਰ ਦੀ ਚੁਗਾਈ ਹੀ ਹੁੰਦੀ ਹੈ, ਉਸ ਹੋਣ ਵਾਲੇ ਖਰਚੇ ਤੋਂ ਨਿਜਾਤ ਮਿਲ ਸਕਦੀ ਹੈ ।ਨਰਮੇ ਦੀ ਫ਼ਸਲ ਆਮ ਤੌਰ ਤੇ ਓਹਨਾ ਖੇਤਾਂ ਦੇ ਵਿੱਚ ਬੀਜੀ ਜਾਂਦੀ ਹੈ ਜਿਨ੍ਹਾਂ ਕਿ ਕਣਕ ਜਾਂ ਛੋਲੇ ਜਾਂ ਜੋਂ ਜਾਂ ਤੇ ਸਰ੍ਹੋਂ ਵਾਲੇ ਖੇਤਾਂ ਦੇ ਵਿੱਚ ਬਿਜਾਈ ਕੀਤੀ ਜਾਂਦੀ ਹੈ ਇਨ੍ਹਾਂ ਖੇਤਾਂ ਦੇ ਵਿੱਚ ਕਣਕ ਵਾਲੀ ਬਿਜਾਈ ਲੇਟ ਹੋ ਜਾਂਦੀਆਂ ਹਨ। ਜਿੱਥੇ ਪਿਸ਼ੇਤੀ ਬਿਜਾਈ ਮਈ ਦੇ ਮਹੀਨੇ ਵਿੱਚ ਨਰਮੇ ਦੇ ਨਾਲ ਮੂੰਗੀ ਦੀ ਖੇਤੀ ਕਰਨੀ ਥੋੜ੍ਹੀ ਔਖੀ ਹੁੰਦੀਆਂ ਕਿਉਂਕਿ ਫ਼ਸਲ ਦੇ ਪਕਾ ਸਮੇਂ ਕੁਝ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਜਿਹੜੇ ਖੇਤਾਂ ਦੇ ਵਿੱਚ ਕਣਕ ਦੀ ਹੱਥੀਂ ਵਾਢੀ ਹੁੰਦੀ ਹੈ ਜਾਂ ਸਰ੍ਹੋਂ ਜਾਂ ਛੋਲੇ ਲੱਗੇ ਹੁੰਦਿਆਂ ਉਨ੍ਹਾਂ ਖੇਤਾਂ ਦੇ ਵਿੱਚ ਨਰਮੇ ਦੀ ਬਿਜਾਈ ਪੰਦਰਾਂ ਅਪਰੈਲ ਦੇ ਏਧਰ ਉਧਰ ਹੋ ਜਾਂਦੀ ਹੈ
ਇਨ੍ਹਾਂ ਦਿਨਾਂ ਵਿਚ ਸੱਠੀ ਮੂੰਗੀ ਬੀਜਣ ਨੂੰ ਬਹੁਤ ਹੀ ਸੁਨਹਿਰੀ ਸਮਾਂ ਹੁੰਦਾ ਹੈ ਇਨ੍ਹਾਂ ਦਿਨਾਂ ਦੇ ਵਿੱਚ ਕਿਸਾਨ ਨਰਮੇ ਦੇ ਨਾਲ ਮੂੰਗੀ ਦੀ ਬਿਜਾਈ ਕਰ ਸਕਦੇ ਹਨ ਬਿਜਾਈ ਕਰਨ ਲਈ ਕੁਝ ਸਾਵਧਾਨੀਆਂ ਦੀ ਜ਼ਰੂਰਤਾਂ ਉਨ੍ਹਾਂ ਨੂੰ ਨੋਟ ਕਰ ਲਵੋ ਨਰਮੇ ਨੂੰ ਜਿਸ ਤਰੀਕੇ ਦਾ ਤੁਸੀਂ ਆਪਣੇ ਏਰੀਏ ਮੁਤਾਬਕ ਬੀਜ ਰਹੇ ਉਹ ਤਿੰਨ ਹਾਲਾ ਜਾਂ ਚਾਰ ਹਾਲਾਂ ਉਸੇ ਤਰੀਕੇ ਨਾਲ ਹੀ ਬੀਜੋ ਪਰ ਹੱਥ ਵਾਲੀ ਡਰਿੱਲ ਦੇ ਨਾਲ ਮੂੰਗੀ ਨੂੰ ਤੁਸੀਂ ਬਿਜਾਈ ਕਰ ਸਕਦੇ ਹੋ ਉਹਦੇ ਵਿਚਾਲੇ ਰਹੇ ਪਾੜਿਆਂ ਦੇ ਵਿੱਚ ਮੂੰਗੀ ਦੀ ਬਿਜਾਈ ਕਰਨ ਤੋਂ ਪਹਿਲਾਂ ਪੰਜ ਘੰਟੇ ਪਹਿਲਾਂ ਬੀਜ ਨੂੰ ਪਾਣੀ ਵਿਚ ਭਿਗੋ ਕੇ ਰੱਖੋ ਅਤੇ ਬਾਅਦ ਦੇ ਵਿੱਚ ਨਰਮੇ ਦੀ ਬਿਜਾਈ ਕਰਨ ਤੋਂ ਬਾਅਦ ਉਸ ਵਿੱਚ ਤੁਸੀਂ ਹੱਥ ਵਾਲੀ ਡਰਿੱਲ ਦੇ ਨਾਲ ਮੂੰਗੀ ਦੀ ਬਿਜਾਈ ਕਰੋ ਮੂੰਗੀ ਦਾ ਝਾੜ ਆਮ ਤੌਰ ਤੇ ਇੱਕ ਏਕੜ ਦੇ ਵਿੱਚ ਤਿੰਨ ਤੋਂ ਲੈ ਕੇ ਅੱਠ ਕੁਆਂਟਿਲ ਤੇ ਪ੍ਰਤੀ ਏਕੜ ਤੱਕ ਚਲਾ ਜਾਂਦਾ ਹੈ ਪਰ ਨਰਮੇ ਦੇ ਵਿੱਚ ਇੰਟਰ ਕਰਾਪ ਦੇ ਕਰਨ ਦੇ ਤੌਰ ਤੇ ਤਾਂ ਇਹਦਾ ਚਿਹਾੜਾ ਤਿੰਨ ਕੁਆਂਟਿਲ ਤੱਕ ਲੈ ਸਕਦੇ ਹਾਂ ਜਿਹੜਾ ਕਿ ਨਰਮੇ ਵਾਲੇ ਕਿਸਾਨ ਭਰਾਵਾਂ ਲਈ ਬਹੁਤ ਹੀ ਵਧੀਆ ਆਮਦਨ ਦਾ ਸਾਧਨ ਬਣ ਸਕਦਾ ਹੈ ਮੂੰਗੀ ਦਾ MSP7050 (2020) ਇਸ ਸਮੇਂ ਸੱਤ ਹਜ਼ਾਰ ਪੰਜਾਰ ਪਈ ਚੱਲ ਰਿਹਾ ਹੈ ਇਹਨੂੰ ਕਿਸੇ ਵੀ ਤਰ੍ਹਾਂ ਦੀ ਖਾਧ ਦੀ ਜ਼ਰੂਰਤ ਨਹੀਂ ਇਸ ਨੂੰ ਦੋ ਪਾਣੀ ਚਾਹੀਦੇ ਹਨ ਜਦੋਂ ਨਰਮੇ ਦੀ ਫ਼ਸਲਾਂ ਦਾ ਕੱਦ ਤਿੰਨ ਫੁੱਟ ਦੇ ਕਰੀਬ ਜਾਵੇਗਾ
ਉਦੋਂ ਤੱਕ ਮੂੰਗੀ ਦੀ ਕਟਾਈ ਹੋ ਜਾਵੇਗੀ ਅੱਧ ਅਪਰੈਲ ਦੇ ਨੇੜੇ ਬੀਜੀ ਹੋਈ ਮੂੰਗੀ ਦੀ ਕਟਾਈ ਲੱਗਭਗ ਜੂਨ ਦੇ ਆਖਰੀ ਹਫਤੇ ਤੋਂ ਪਹਿਲਾਂ ਕਟਾਈ ਕੀਤੀ ਜਾ ਸਕਦੀ ਹੈ। ਇਹਦੇ ਬੂਟਿਆਂ ਦਿਨਾਂ ਫਲੀਆਂ ਜਾ ਸਕਦੀਆ ਜਾਂ ਬੇਲਾ ਪੱਟ ਕੇ ਰੱਖਣਾ ਜਾ ਸਕਦਾ ਹੈ ਜਿਨੂੰ ਆਮ ਹੜੰਬੇ ਨਾਲ ਕੱਢਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੂੰਗੀ ਦੀਆਂ ਘੱਟ ਸਮੇਂ ਦੀਆਂ ਉੱਨਤ ਕਿਸਮਾਂ ਦਾ ਇੱਕ ਆਰਟੀਕਲ ਪਹਿਲਾਂ ਪਬਲਿਸ਼ ਹੋ ਚੁੱਕਾ ਹੈ, ਵੈੱਬਸਾਈਟ ਦੇ ਉੱਪਰ ਪੜ੍ਹ ਸਕਦੇ ਹੋ ।
Leave a Reply