ਕਣਕ ਨੂੰ ਆਖਰੀ ਪਾਣੀ ਕਦੋਂ ਦੇਣਾ ਚਾਹੀਦਾ

ਕਣਕ ਨੂੰ ਆਖਰੀ ਪਾਣੀ ਕਦੋਂ ਦੇਣਾ ਚਾਹੀਦਾ
Share

ਕਿਸਾਨ ਭਰਾਵੋ ਜਦੋਂ ਫ਼ਸਲ ਪੱਕਣ ਦੇ ਨਜਦੀਕ ਹੋ ਜਾਂਦੀ ਹੈ ਆਖਰੀ ਪਾਣੀ ਦਾ ਮੌਕਾ ਹੁੰਦਾ ਤਾਂ ਹਰ ਕਿਸਾਨ ਭਰਾ ਇੱਕ ਦੂਜੇ ਨਾਲ ਸਲਾਹ ਕਰਦਾ ਹੈ ਕਿ ਹੁਣ ਫਸਲ ਨੂੰ ਆਖਰੀ ਪਾਣੀ ਦੇ ਦੇਣਾ ਚਾਹੀਦਾ ਹੈ ਪਰ ਕਈ ਵਾਰੀ ਸਲਾਹ ਕੰਮ ਦੀ ਹੁੰਦੀ ਹੈ ਅਤੇ ਕਈ ਵਾਰੀ ਇਹ ਸਲਾਹ ਪੁੱਠੀ ਮਿਲ ਜਾਂਦੀ ਹੈ ਕਿਉਂਕਿ ਇਸ ਗੱਲ ਵਿੱਚ ਜੋ ਅਸਲੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਕਿ ਤੁਹਾਨੂੰ ਸਾਰਾ ਆਰਟੀਕਲ ਪੜ੍ਹ ਕੇ ਬਹੁਤ ਹੀ ਵਧੀਆ ਜਾਣਕਾਰੀ ਮਿਲੇਗੀ

 

ਕਣਕ ਨੂੰ ਆਖਰੀ ਪਾਣੀ ਦੇਣ ਤੋਂ ਪਹਿਲਾਂ ਤੁਸੀਂ ਇੱਕ ਫੈਸਲਾ ਲੈਣਾ ਹੈ ਕਿ ਤੁਹਾਡੇ ਖੇਤ ਦੀ ਮਿੱਟੀ ਕਿੰਨਾ ਸਮਾਂ ਜਿਹੜਾ ਸਿਲ ਹੋਲਡ ਕਰਕੇ ਰੱਖਦੀ ਹੈ ਮਤਲਬ ਮਿੱਟੀ ਚ ਸਿਲ ਬਣੀ ਰਹਿੰਦੀ ਹੈ, ਤੁਹਾਡੇ ਖੇਤ ਦੇ ਵਿੱਚ ਜਦੋਂ ਕਣਕ ਨੂੰ ਬੂਰ ਪੈ ਜਾਵੇ ਉਹਦੇ ਵਿੱਚ ਦਾਣਾ ਬਣਨਾ ਸ਼ੁਰੂ ਹੋ ਜਾਵੇ, ਫ਼ਸਲ ਦੀ ਦੁੱਧ ਵਾਲੀ ਸਟੇਜ ਤੇ ਖੇਤ ਦੇ ਵਿੱਚ ਪੂਰੀ ਸਿੱਲ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਇਸ ਸਮੇਂ ਖੇਤ ਦੇ ਵਿੱਚ ਜ਼ਿਆਦਾ ਪਾਣੀ ਭਰ ਜਾਂਦਾ ਹੈ ਜਾਂ ਜ਼ਿਆਦਾ ਸੋਕਾ ਲੱਗ ਜਾਂਦਾ ਹੈ ਤਾਂ ਫਸਲ ਦਾ ਦੋਨੇ ਹੀ ਹਾਲਾਤਾਂ ਵਿੱਚ ਬਹੁਤ ਜ਼ਿਆਦਾ ਝਾੜ ਘੱਟ ਸਕਦਾ ਹੈ ਸੋ ਫ਼ਸਲ ਦਾ ਝਾੜ ਵੀ ਚੰਗਾ ਆਵੇ ਅਤੇ ਆਖ਼ਰੀ ਪਾਣੀ ਨੂੰ ਕਿਵੇਂ ਦੇਖਿਆ ਜਾਵੇ ਕਿ ਆਪਾਂ ਨੂੰ ਕਦੋਂ ਲਗਾਉਣਾ ਚਾਹੀਦਾ ਹੈ ਤੋਂ ਅਸੀਂ ਆਪਣੇ ਖੇਤ ਦੀ ਮਿੱਟੀ ਨੂੰ ਜੱਜ ਕਰ ਲੈਣਾ ਹੈ ਕਿ ਇਹਦੇ ਵਿੱਚ ਰੇਤਲੀ ਮਿੱਟੀ ਹੈ ਚੀਕਨੀ ਮਿੱਟੀ ਹੈ ਜਾਂ ਕਾਲੀ ਮਿੱਟੀ ਹੈ

 

ਜਿਹੜੀਆਂ ਮਿੱਟੀਆਂ ਲੰਮਾ ਸਮਾਂ ਪਾਣੀ ਆਪਣੇ ਵਿੱਚ ਸਮਾ ਕੇ ਰੱਖਦਿਆਂ ਸਿੱਲ ਨੂੰ ਜ਼ਿਆਦਾਤਰ ਬਰਕਰਾਰ ਰੱਖਦੀਆਂ ਤਾਂ ਉਨ੍ਹਾਂ ਮਿੱਟੀਆਂ ਵਿੱਚ ਕਣਕ ਦੀ ਵਾਢੀ ਤੋਂ ਇੱਕ ਮਹੀਨਾ ਪਹਿਲਾਂ ਆਖਰੀ ਪਾਣੀ ਲਾਇਆ ਜਾ ਸਕਦਾ ਹੈ, ਜਿਹੜੀਆਂ ਮਿੱਟੀਆਂ ਪੰਦਰਾਂ ਦਿਨ ਤੱਕ ਦੀ ਵੀ ਸਿੱਲ ਨਹੀਂ ਸਮਾ ਸਕਦੀਆਂ ਤਾਂ ਉਨ੍ਹਾਂ ਦਾ ਪਾਣੀ ਆਪਾਂ ਨੂੰ ਮਾਰਚ ਅਖੀਰ ਤੱਕ ਲੈ ਕੇ ਜਾਣਾ ਪੈਂਦਾ ਹੈ ਪਰ ਇੱਕ ਗੱਲ ਸਾਰੇ ਹੀ ਖੇਤਾਂ ਤੇ ਢੁੱਕਦੀ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਣਕ ਦੀ ਫਸਲ ਨੂੰ ਆਖਰੀ ਪਾਣੀ ਲਾਉਣ ਤੋਂ ਪਹਿਲਾਂ ਇੱਕ ਗੱਲ ਹੋਰ ਚੇਤੇ ਰੱਖੋ ਆਪਣੇ ਖੇਤ ਦੇ ਵਿੱਚ ਤੁਸੀਂ ਕਣਕ ਦਾ ਹਰਾ ਰੰਗ ਹਰੇ ਤੋਂ ਪੀਲੀਆ ਰੰਗ ਪੈਣ ਲੱਗਦੇ ਤੇ ਕਣਕ ਦਾ ਦਾਣਾ ਹੈ ਉਹ ਸਖਤ ਹੋਣਾ ਸ਼ੁਰੂ ਹੋ ਜਾਵੇ ਜਾਂ
ਕਣਕ ਦੀ ਬੱਲੀ ਦਾ ਨੀਚੇ ਵਾਲੀ ਮੱਖੀ ਪੀਲੀ ਹੋਣੀ ਚਾਹੀਦੀ ਹੈ ਕਣਕ ਦੀ ਡੰਡੀ ਵੀ ਪੀਲੀ ਹੋਣ ਲੱਗ ਜਾਂਦੀ ਹੈ ਝੰਡਾ ਭੱਤਾ ਭਾਵੇਂ ਹਰਾ ਹੀ ਹੋਵੇ ਪਰ ਬੂਟੇ ਦੀ ਬੱਲੀ ਵਿੱਚ ਜੋ ਦਾਣੇ ਹੈ ਉਹ ਵੀ ਹਲਕੇ ਪੀਲੇ ਰੰਗ ਦੇ ਸਖਤ ਹੋਏ ਹੋਣ, ਬਿਨਾਂ ਦੁੱਧ ਵਾਲੇ ਹੋਣ ਤਾਂ ਤੁਸੀਂ ਪਾਣੀ ਬੰਦ ਕਰ ਸਕਦੇ ਹੋ ਆਸ ਕਾਰਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੇਗੀ ਹੋਵੇਗੀ ਅਤੇ ਹੋਰ ਕਿਸਾਨ ਭਰਾਵਾਂ ਤੱਕ ਜਾਣਕਾਰੀ ਨੂੰ ਪੋਹਚਾਓ ਧੰਨਵਾਦ ਜੀ।

2 replies on “ਕਣਕ ਨੂੰ ਆਖਰੀ ਪਾਣੀ ਕਦੋਂ ਦੇਣਾ ਚਾਹੀਦਾ”

Hey Pargat,
I would like to thank you, brother. The way you’re doing your work and educating farmers is considerable.

I am here (Australia) doing my Master in agriculture Science (Soil Science), and I watch your videos and articles on a routine base.

Leave a Reply

Your email address will not be published. Required fields are marked *