ਗਰਮ ਰੁੱਤ ਦੀ ਮੂੰਗੀ

ਗਰਮ ਰੁੱਤ ਦੀ ਮੂੰਗੀ
Share

ਕਿਸਾਨ ਭਰਾਵੋ ਦਾਲਾਂ ਦੀਆਂ ਫ਼ਸਲਾਂ ਵਿੱਚ ਕਾਫੀ ਹੋਰ ਫ਼ਸਲਾਂ ਵੀ ਆਉਂਦੀਆਂ ਹਨ ਜਿਵੇਂ ਛੋਲੇ, ਮਸਰ, ਮਾਂਹ ਅਤੇ ਮੂੰਗੀ, ਪਰ ਮੂੰਗੀ ਦਾ ਬਹੁਤ ਹੀ ਅਹਿਮ ਸਥਾਨ ਹੈ ਪਰ ਮੂੰਗੀ ਪੰਜਾਬ ਦੇ ਵਿੱਚ ਲਗਭਗ ਇੱਕ ਲੱਖ ਏਕੜ ਵਿੱਚ ਹੀ ਬੀਜੀ ਜਾਂਦੀ ਹੈ ਪੂਰੇ ਸਾਲ ਦੇ ਵਿੱਚ ਇਹ ਦੋ ਵਾਰ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਗਰਮ ਰੁੱਤ ਦੀ ਮੂੰਗੀ ਜਿਹੜੀ ਕਿ ਬਹੁਤ ਹੀ ਘੱਟ ਸਮੇਂ ਦੀ ਫਸਲ ਹੁੰਦੀ ਹੈ। ਗਰਮ ਰੁੱਤ ਦੀ ਮੂੰਗੀ ਲੱਗਭਗ 70 ਦਿਨ ਵਿੱਚ ਬੀਜਣ ਤੋਂ ਲੈ ਕੇ ਵੱਢਣ ਤੇ ਤਿਆਰ ਹੋ ਜਾਂਦੀ ਹੈ

ਇਸ ਤੋਂ ਇਲਾਵਾ ਜਦੋਂ ਜੁਲਾਈ ਦੀ ਮਾਨਸੂਨ ਲੰਘ ਜਾਂਦੀ ਹੈ ਉਸ ਤੋਂ ਬਾਅਦ ਵੀ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ ਉਦੋਂ ਲਗਭਗ ਮੌਸਮ ਜਿਹੜਾ ਹੁੰਮਸ ਵਾਲਾ ਬਣਿਆ ਰਹਿੰਦਾ ਅਤੇ ਗਰਮੀ ਵਾਲਾ ਬਣਿਆ ਰਹਿੰਦਾ ਉਨ੍ਹਾਂ ਦੇ ਲਈ ਅਲੱਗ ਮੂੰਗੀ ਦੀਆਂ ਕਿਸਮਾਂ ਚੁਣੀਆਂ ਜਾ ਸਕਦੀਆਂ ਹਨ ਮੂੰਗੀ ਦੀ ਫ਼ਸਲ ਪੰਜਾਬ ਦੇ ਕਿਸਾਨਾਂ ਲਈ ਹਰਿਆਣਾ ਦੇ ਕਿਸਾਨਾਂ ਲਈ ਰਾਜਸਥਾਨ ਦੇ ਕਿਸਾਨਾਂ ਲਈ ਮਾਨਸੂਨ ਤੋਂ ਪਹਿਲਾਂ ਹੀ ਆਪ ਦੀ ਪੈਦਾਵਾਰ ਕਿਵੇਂ ਲੈ ਸਕਦੀਆਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ।

ਮੂੰਗੀ ਦੀ ਫ਼ਸਲ ਉਹ ਕਿਸਾਨ ਭਰਾ ਆਸਾਨੀ ਨਾਲ ਲੈ ਸਕਦਾ ਹੈ ਜੋ ਆਲੂ, ਛੋਲਿਆਂ ਦੀ ਖੇਤੀ ਕਰਦਾ ਹੈ ਜਾਂ ਕੋਈ ਸਬਜ਼ੀਆਂ ਦੀ ਖੇਤੀ ਕਰਦਾ ਹੈ, ਪੂਰਾ ਮਾਰਚ ਦਾ ਮਹੀਨਾ ਤੇ ਅੱਧ ਅਪਰੈਲ ਤੱਕ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ ਕਿਉਂਕਿ ਲੇਟ ਬੀਜਣ ਦੇ ਕਰਕੇ ਜਿਹੜੀ ਸੱਠੀ 60 ਦਿਨਾਂ ਵਾਲੀ ਮੰਗੀ ਹੁੰਦੀ ਹੈ ਲੇਟ ਬਿਜਾਈ ਹੋਣ ਕਰਕੇ ਉਹ ਬਾਰਸ਼ਾਂ ਦਾ ਸ਼ਿਕਾਰ ਹੋ ਜਾਂਦੀ ਹੈ ਉਹੀ ਫਲੀ ਦੇ ਵਿੱਚ ਦਾਣਾ ਜਿਹੜਾ ਚੰਗੇ ਤਰੀਕੇ ਨਾਲ ਨਹੀਂ ਭਰਦਾ ਜਾਂ ਉਹਦੀ ਕਟਾਈ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਸੋ ਇਨ੍ਹਾਂ ਦਿਨਾਂ ਦੇ ਵਿਚ ਲੱਗਣ ਵਾਲੀਆਂ ਕਿਸਮਾਂ ਬਾਰੇ ਗੱਲਬਾਤ ਕਰਦੇ ਹਾਂ,ਮੂੰਗੀ ਦੀਆਂ ਪੰਜਾਬ ਦੇ ਵਿੱਚ ਬੀਜੀਆਂ ਜਾਣ ਵਾਲੀਆਂ ਕਿਸਮਾਂ ਹਨ ਉਨ੍ਹਾਂ ਦੇ ਵਿੱਚ SML 1827, TMB-37, SML668, IPM205 ਵੀ ਲਗਾਈ ਜਾ ਸਕਦੀ ਹੈ ਕਿਉਂਕਿ ਸਾਰੀਆਂ ਹੀ ਇਨ੍ਹਾਂ ਕਿਸਮਾਂ ਦੇ ਝਾੜ ਚਾਰ ਕੁਆਂਟਲ ਤੋਂ ਲੈ ਕੇ ਛੇ ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਨੋਟ ਕੀਤੇ ਗਏ ਹੈ ਪਰ ਯੂਨੀਵਰਸਿਟੀਆਂ ਦਾ ਕਹਿਣਾ ਇਨ੍ਹਾਂ ਕਿਸਮਾਂ ਦੇ ਔਸਤਨ ਚਾਰ ਤੋਂ ਪੰਜ ਕੁਇੰਟਲ ਤੱਕ ਟਰਾਇਲਾਂ ਦੇ ਵਿੱਚ ਨੋਟ ਕੀਤੇ ਗਏ ਹਨ| ਮੂੰਗੀ ਦੀ ਫ਼ਸਲ ਦੇ ਲਈ ਜ਼ਿਆਦਾ ਦਰਮਿਆਨਾ ਖੇਤ ਜਾਂਦੇ ਕਾਮਯਾਬ ਰਹਿੰਦਾ ਰੇਤੀਲਾ ਕੇਂਦਰੀ ਜਾਂਦੇ ਕਾਮਯਾਬ ਰਹਿੰਦਾ ਹੈ

ਮੂੰਗੀ ਦੀ ਫ਼ਸਲ ਦੀ ਜ਼ਿਆਦਾ ਝਾੜ ਲੈਣ ਲਈ ਤੇ ਰਿਸਕ ਨੂੰ ਘੱਟ ਕਰਨ ਦੇ ਲਈ ਤੁਸੀਂ ਬੈਡਾਂ ਦੇ ਉੱਪਰ ਬਿਜਾਈ ਕਰ ਸਕਦੇ ਹੋ ਲੰਮੀਆਂ ਉਸਰੀਆਂ ਦੇ ਵਿੱਚ ਬੈਡਾਂ ਦੇ ਉੱਤੇ ਕੀਤੀ ਗਈ ਬਿਜਾਈ ਬਹੁਤ ਹੀ ਜ਼ਿਆਦਾ ਕਮਯਾਪ ਹੁੰਦੀ ਹੈ ਸਾਰੋਂ ਵਾਲੇ ਵੱਢ ਵਿੱਚ ਜਾਂ ਛੋਲਿਆਂ ਵਾਲੇ ਵੱਢ ਵਿੱਚ ਜਾਂ ਆਲੂ ਵਾਲੇ ਵੱਢਦੇ ਵਿੱਚ ਮੂੰਗੀ ਗਰਮਰੁੱਤ ਲੈਣ ਦੇ ਲਈ ਤੁਸੀਂ ਬਿਨਾਂ ਕਿਸੇ ਖਾਦ ਤੋਂ ਬਿਨਾਂ ਕਿਸੇ ਸਪ੍ਰੇ ਤੋਂ ਤੁਸੀਂ ਇਸ ਦੀ ਖੇਤੀ ਆਸਾਨੀ ਨਾਲ ਕਰ ਸਕਦੇ ਹੋ ਮੂੰਗੀ ਦਾ ਵੈਸੇ ਐੱਮ ਐੱਸ ਪੀ 7700 ਰੁਪਏ ਤੱਕ ਹੈ ਪਰ ਕੁਝ ਸਟੇਟਾਂ ਸਰਕਾਰੀ ਖਰੀਦ ਹੁੰਦੀ ਹੈ ਪਰ ਆਮ ਸਟੇਟਾਂ ਵਿੱਚ ਪ੍ਰਾਈਵੇਟ ਖਰੀਦ ਕੀਤੀ ਜਾਂਦੀ ਜਿਹੜੀ ਕਿ ਕਿਸਾਨਾਂ ਨੂੰ ਬਹੁਤ ਘੱਟ ਰੇਟ ਦਿੱਤਾ ਜਾਂਦਾ ਹੈ ਜਿਹੜੇ ਕਿਸਾਨ ਭਰਾ ਇਸ ਦੀ ਖੇਤੀ ਕਰਨ ਜਾ ਰਹੇ ਹਨ ਉਨ੍ਹਾਂ ਨੂੰ ਇੱਕ ਬੇਨਤੀ ਹੈ ਕਿ ਇਸ ਮੂੰਗੀ ਨੂੰ ਸਟੋਰ ਕਰ ਲਿਆ ਜਾਵੇ ਜਦੋਂ ਕਿ ਨਵੰਬਰ ਦਾ ਮਹੀਨਾ ਸ਼ੁਰੂਆਤ ਹੁੰਦੀ ਹੈ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ ਸਰਦੀਆਂ ਤੋਂ ਲੈ ਕੇ ਗਰਮ ਰੂਹ ਦੀ ਮੂੰਗੀ ਦੀ ਬਿਜਾਈ ਤੱਕ ਇਹਦਾ ਬਹੁਤ ਵਧੀਆ ਰੇਟ ਮਾਰਕੀਟ ਦੇ ਵਿੱਚ ਮਿਲ ਜਾਂਦਾ ਹੈ ਅੱਜ ਦੇ ਦਿਨਾਂ ਵਿੱਚ ਜਿਹੜੀ ਹੁਣ ਮੂੰਗੀ ਦੀ ਬਿਜਾਈ ਸ਼ੁਰੂਆਤ ਹੋਣ ਵਾਲੀ ਮਾਰਚ ਦੇ ਮਹੀਨੇ ਵਿੱਚ ਤਾਂ ਇਸ ਦਾ ਰੇਟ ਸੌ ਰੁਪਿਆ ਹੋਲ ਸੇਲ ਦਾ ਰੇਟ ਚੱਲ ਰਿਹਾ ਹੈ ਪ੍ਰਾਈਵੇਟ ਖਰੀਦ ਵੀ ਸੌ ਰੁਪਏ ਚੱਲ ਰਹੀ ਹੈ ਪਰ ਜਦੋਂ ਅਸੀਂ ਮਾਰਕੀਟ ਦੇ ਵਿੱਚ ਮੂੰਗੀ ਆਪਦੀ ਵੱਢ ਕੇ ਲੈ ਕੇ ਜਾਂਦੇ ਹਾਂ ਤਾਂ ਇਹਦਾ ਪ੍ਰਾਈਵੇਟ ਖ਼ਰੀਦ ਜਿਹੜੀ ਉਹ ਚਾਲੀ ਪੰਤਾਲੀ ਪੰਜਾਹ ਰੁਪਏ ਜਾਂ ਪਚਵੰਜਾ ਰੁਪਏ ਤੱਕ ਆਖਰੀ ਦੀ ਖ਼ਰੀਦ ਕੀਤੀ ਜਾਂਦੀ ਹੈ ਜਿਹੜੀ ਕਿ ਕਿਸਾਨਾਂ ਨੂੰ ਕੁਝ ਜ਼ਿਆਦਾ ਵੱਡੀ ਆਮਦਨ ਨਹੀਂ ਦੇ ਸਕਦੀ । ਤੁਸੀਂ ਇਸ ਆਰਟੀਕਲ ਨੂੰ ਪੜ੍ਹਨ ਲਈ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

4 replies on “ਗਰਮ ਰੁੱਤ ਦੀ ਮੂੰਗੀ”

ਇਸ ਆਰਟੀਕਲ ਨੂੰ ਪੜਣ ਲਈ ਤੁਹਾਡਾ ਬਹੁਤ ਧੰਨਵਾਦ ਜੀ।

ਸਟੋਰ ਕਰਨ ਦਾ ਕਿਹੜਾ ਤਰੀਕਾ ਅਪਣਾ ਸਕਦੇ ਹਾਂ ?

Dry kro dhup vich, dhol bharo hnere wali jha nahi store krna ji
A complete article will be published soon.

Leave a Reply

Your email address will not be published. Required fields are marked *