ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਇਹ ਆਰਟੀਕਲ ਬਹੁਤ ਹੀ ਵਧੀਆ ਹੈ ਕਿਉਂਕਿ ਜਿਨ੍ਹਾਂ ਕਿਸਾਨਾਂ ਦੇ ਕੋਲ ਪਾਣੀ ਦੀ ਕਮੀ ਹੈ ਮਿੱਟੀ ਦਰਮਿਆਨੀ ਹੈ ਜਾਂ ਉਨ੍ਹਾਂ ਕਿਸਾਨਾਂ ਕੋਲ ਧਰਤੀ ਵਾਲਾ ਪਾਣੀ ਵੀ ਜੇਕਰ ਵਧੀਆ ਨਹੀਂ ਜਾਂ ਕਿਸਾਨਾਂ ਕੋਲ ਨਹਿਰੀ ਪਾਣੀ ਦੀ ਕਮੀ ਹੁੰਦੀ ਹੈ ਅਕਸਰ ਉਨ੍ਹਾਂ ਦੇ ਖੇਤਾਂ ਵਿੱਚ ਨਰਮੇ ਦੀ ਫ਼ਸਲ ਚੰਗਾ ਝਾੜ ਨਹੀਂ ਦਿੰਦੀ ਹੈ ਨਾਰਮਲ ਖੇਤਾਂ ਵਿੱਚ ਚੰਗੀਆਂ ਜ਼ਮੀਨਾਂ ਵਿੱਚ ਚੰਗੇ ਪਾਣੀ ਦੇ ਪ੍ਰਬੰਧ ਕਰਕੇ ਨਰਮੇ ਦਾ ਉਤਪਾਦਨ ਇੱਕ ਏਕੜ ਦੇ ਵਿੱਚੋਂ ਲਗਪਗ ਦਸ ਕੁਇੰਟਲ ਤੋਂ ਚੌਦਾਂ ਕੁੰਡਲ ਤੱਕ ਆਮ ਕਿਸਾਨਾਂ ਨੇ ਦੇਖਿਆ ਹੈ ਪਰ ਜਿਨ੍ਹਾਂ ਕਿਸਾਨਾਂ ਦੇ ਧਰਤੀ ਦੇ ਨੀਚੇ ਪਾਣੀ ਚੰਗਾ ਨਹੀਂ ਹੈ ਉਨ੍ਹਾਂ ਕੋਲ ਨਹਿਰੀ ਪਾਣੀ ਦਾ ਪ੍ਰਬੰਧ ਵੀ ਨਹੀਂ ਹੈ ਤੇ ਜ਼ਮੀਨਾਂ ਵੀ ਦਰਮਿਆਨੀਆਂ ਹਨ ਤਾਂ ਉਨ੍ਹਾਂ ਖੇਤਾਂ ਦੇ ਵਿੱਚ ਚੰਗੀ ਪੈਦਾਵਾਰ ਲੈਣੀ ਇੱਕ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ
ਇਸੇ ਹੀ ਤਰ੍ਹਾਂ ਦੇ ਇੱਕ ਫਾਰਮਰ ਦੀ ਮੈਂ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿਸ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਇੱਕ ਆਪਣੀ ਤਕਨੀਕ ਨੂੰ ਡਿਵੈਲਪ ਕੀਤਾ ਜੀਹਦੇ ਕਰਕੇ ਪਾਣੀ ਦੀ ਬੱਚਤ ਹੋਈ ਤੇ ਝਾੜ ਦੇ ਵਿੱਚ ਚੋਖਾ ਵਾਧਾ ਹੋਇਆ ਪੰਜਾਬ ਦੇ ਕਿਸਾਨ ਪਿੰਡ ਲਹਿਰੀ ਦੇ ਇੱਕ ਮਿਹਨਤੀ ਕਿਸਾਨ ਸਰਦਾਰ ਭੋਲਾ ਸਿੰਘ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਇੱਕ ਨਵੀਂ ਬੀਜ ਨਾਲ ਨਰਮਾ ਲਾਇਆ ਆਮ ਤੌਰ ਤੇ ਤੁਸੀਂ ਨਰਮਾ ਲੱਗਾ ਦੇਖਾ ਹੋਵੇਗਾ ਜਿਹੜਾ ਵੱਟਾਂ ਦੇ ਉੱਪਰ ਲੱਗਿਆ ਹੁੰਦਾ ਜਾਂ ਨਾਰਮਲ ਪੱਧਰੇ ਖੇਤ ਦੇ ਵਿੱਚ ਬਿਜਾਈ ਕੀਤੀ ਜਾਂਦੀ ਹੈ ਪਰ ਜਿਹੜਾ ਵੱਟਾਂ ਪਾ ਕੇ ਉਹਦੀਆਂ ਢਲਾਨਾਂ ਦੇ ਉੱਤੇ ਨਰਮਾ ਲੱਗਦਾ ਤੁਸੀਂ ਸ਼ਾਇਦ ਪਹਿਲੀ ਵਾਰ ਦੇਖਿਆ ਹੋਵੇਗਾ
ਇਸ ਵਿਸ਼ੇ ਉੱਤੇ ਪਹਿਲਾਂ ਇੱਕ ਵਿਸਥਾਰ ਦੇ ਵਿੱਚ ਵੀਡੀਓ ਵੀ ਪਿਛਲੇ ਸਾਲ ਚੈਨਲ ਤੇ ਅਪਲੋਡ ਕੀਤੀ ਸੀ ਜੀਹਦਾ ਲਿੰਕ ਕੇ ਤੁਸੀਂ ਆਪਣੀ ਸਕਰੀਨ ਦੇ ਵਿੱਚ ਵੀ ਦੇਖ ਰਹੇ ਹੋ ਤੁਸੀਂ ਪਲੇਅ ਕਰ ਸਕਦੇ ਹੋ ਸਾਰੀ ਵੀਡੀਓ ਦੇਖ ਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ।
ਇਸ ਖੇਤ ਵਿੱਚ ਆਮ ਰੇਜ਼ਰ ਹੀ ਯੂਜ਼ ਕੀਤਾ ਗਿਆ ਹੈ ਪਰ ਫਰਕ ਇਹ ਹੈ ਕਿ ਉਸ ਦੇ ਉੱਪਰ ਬੀਜ ਪਾਉਣ ਵਾਲੇ ਸਿਲੈਕਟਰ ਲੱਗੇ ਹੋਏ ਨੇ ਜਿਹੜੇ ਕਿ ਨੀਚੇ ਪੋਰ ਰਹੀ ਬੀਜ ਭੇਜਦੇ ਨੇ , ਰੇਜ਼ਰ ਨਾਲ ਵੱਟਾਂ ਪਾਉਂਦੇ ਸਮੇਂ ਮਿੱਟੀ ਦੀਆਂ ਢਲਾਨਾਂ ਵਿੱਚ ਹੀ ਬੀਜ ਨੂੰ ਬੀਜ ਦਿੰਦੇ ਨੇ ਤੇ ਬਾਅਦ ਦੇ ਵਿੱਚ ਪਾਣੀ ਲਾਇਆ ਜਾਂਦਾ ਹੈ ਇਸ ਤਰ੍ਹਾਂ ਕਰਨਾ ਪਾਣੀ ਦੀ ਵੀ ਬੱਚਤ ਹੁੰਦੀ ਹੈ, ਲੇਟ ਬਿਜਾਈ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ ਇਸ ਕਿਸਾਨ ਵੀਰਾਂ ਦਾ ਪਿੰਡ ਲਹਿਰੀ ਤਲਵੰਡੀ ਸਾਬੋ ਤੋਂ ਰੋੜੀ ਰੋਡ ਦੇ ਉੱਪਰ ਸਥਿਤ ਹੈ ਤੁਸੀਂ ਕਿਸਾਨ ਵੀਰ ਨੂੰ ਮਿਲ ਕੇ ਵੀ ਜਾਣਾ ਜਾਣਕਾਰੀ ਲੈ ਸਕਦੇ ਹੋ|
ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ, ਕਿਸਾਨਾਂ ਦੇ ਤਜਰਬੇ ਤੁਸੀਂ ਸਿੱਖਣ ਦੇ ਲਈ ਆਪਣੀ ਵੈੱਬਸਾਈਟ ਨੂੰ ਵਿਜ਼ਿਟ ਕਰਦੇ ਰਹੋ ਆਰਟੀਕਲ ਪੜ੍ਹਦੇ ਰਹੋ, ਤੁਹਾਡਾ ਬਹੁਤ ਧੰਨਵਾਦ ਜੀ।
Leave a Reply