ਨਰਮੇ ਨੇ ਕਿਸਾਨਾਂ ਲਈ ਕਿਤਾਬ ਲਾਂਚ ਕੀਤੀ ਗਈ ਹੈ

ਨਰਮੇ ਨੇ ਕਿਸਾਨਾਂ ਲਈ ਕਿਤਾਬ ਲਾਂਚ ਕੀਤੀ ਗਈ ਹੈ
Share

ਨਰਮੇ ਨੇ ਕਿਸਾਨਾਂ ਲਈ ਕਿਤਾਬ ਲਾਂਚ ਕੀਤੀ ਗਈ ਹੈ ਮੇਰੇ ਹੀ ਪਿੰਡ ਦੇ ਗੁਰਦੁਆਰੇ ਵਿੱਚ ਅਰਦਾਸ ਕਰਾਉਣ ਤੋਂ ਬਾਅਦ ਸੰਗਤ ਦੇ ਵਿਚ ਇਸ ਕਿਤਾਬ ਨੂੰ ਮੁਫ਼ਤ  ਵੰਡਿਆ ਗਿਆ ਅਤੇ ਲਾਂਚ ਕੀਤੀ ਗਈ ਜਿਸ ਦੇ ਵਿਚ  ਕਿਸਾਨਾਂ ਨੂੰ ਚਾਹੀਦੀ ਜ਼ਰੂਰੀ ਜਾਣਕਾਰੀ ਅਤੇ ਫਸਲ ਦੇ ਨਾਲ ਜੁੜੀਆਂ ਹੋਈਆਂ ਖ਼ਾਸ ਕਿਤੇ ਪੱਖੀ ਜਾਣਕਾਰੀਆਂ ਦੇ ਨਾਲ ਭਰਪੂਰ ਇਹ ਕਿਤਾਬ ਦਿੱਤੀ ਗਈ ਹੈ  ਪਹਿਲਾਂ ਯੂਟਿਊਬ ਤੇ ਵੀਡੀਓ ਬਣਾ ਕੇ ਪਾ ਦੇਣੀਆਂ ਹੀ ਇਕ  ਮੁੱਖ ਕੰਮ ਵਜੋਂ ਕੀਤਾ ਜਾ ਰਿਹਾ ਸੀ ਪਰ ਜਦੋਂ  ਸੁਲਝੇ ਹੋਏ ਕਿਸਾਨਾਂ ਦੀ ਰਾਇ ਮੇਰੇ ਤੱਕ ਪਹੁੰਚੀ  ਕਿ ਕਿਤਾਬ ਬਣਾ ਕੇ ਉਨ੍ਹਾਂ ਦੇ ਵਿਚ ਪੂਰੀ ਫਸਲ ਦੀ ਜਾਣਕਾਰੀ ਦਿੱਤੀ ਜਾਵੇ

ਹੁਣੇ ਖਰੀਦੋ

ਤਾਂ ਕਿਤਾਬ ਨੂੰ ਲਿਖਣ ਦਾ ਫ਼ੈਸਲਾ ਕਰ ਲਿਆ ਸੀ ਹੁਣ ਤੱਕ ਸਤਾਰਾਂ ਕਿਤਾਬਾਂ ਤੇ ਕੰਮ ਚੱਲ ਰਿਹਾ ਹੈ ਪਰ ਉਨ੍ਹਾਂ ਵਿੱਚੋਂ ਪਹਿਲੀ ਕਿਤਾਬ ਨਰਮੇ ਦੀ ਫ਼ਸਲ ਨਾਲ ਸੰਬੰਧਤ ਪ੍ਰਕਾਸ਼ਤ ਹੋ ਚੁੱਕੀ ਹੈ  ਇਕ ਤਾਂ ਮੇਰੀ ਇਕ ਅਰਜ ਵਾਂਗ ਹੈ ਕਿ ਅੱਜ ਦੀ ਕਿਸਾਨੀ ਬਹੁਤ ਦੁੱਖਾਂ ਦੇ ਰਸਤੇ ਤੋਂ ਚੱਲ ਰਹੀ ਹੈ ਸਾਰੇ ਸੰਸਾਰ ਲਈ ਜਿਊਂਦਾ ਰਹਿਣ ਲਈ ਜ਼ਰੂਰੀ ਖੁਰਾਕ ਤੋਂ ਇਲਾਵਾ ਹੋਰ ਜ਼ਰੂਰੀ ਵਸਤੂਆਂ ਛੋਟੇ ਕਿਸਾਨਾਂ ਦੇ ਖੇਤਾਂ ਵਿੱਚੋਂ ਹੀ ਤਿਆਰ ਹੁੰਦੀਆਂ ਹਨ  ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਕਿਸਾਨ ਗੰਦੇ ਸਿਸਟਮ ਕਾਰਨ ਦਿਨ ਬ ਦਿਨ ਗ਼ਰੀਬ ਹੁੰਦਾ ਜਾ ਰਿਹਾ ਅਤੇ ਆਮ ਕਿਸਾਨ ਦੇ ਸੁਪਨੇ ਵੀ ਐੱਮ ਐੱਸ ਪੀ ਕਰਕੇ ਸੀਮਤ ਰਹਿ ਚੁੱਕੇ ਹਨ  ਉਹ ਝਾੜ ਤੋਂ ਇਲਾਵਾ ਸੋਚਣਾ ਹੀ ਗੁਨਾਹ ਸਮਝਦੇ ਹਨ ਉਨ੍ਹਾਂ ਵਿੱਚ ਹੌਸਲੇ ਦੀ ਕਮੀ ਆ ਰਹੀ ਹੈ ਕਰਜ਼ੇ ਵਧਦੇ ਜਾ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਜਿਹੇ ਦਲਦਲ ਵਿੱਚ ਫਸ ਚੁੱਕੇ ਹਨ  ਜਿੱਥੋਂ ਨਿਕਲਣਾ ਮੁਸ਼ਕਿਲ ਹੈ

ਜਦੋਂ ਆਪਣੇ ਆਪ ਨੂੰ ਆਉਣ ਵਾਲੇ ਸਮੇਂ ਵਿੱਚ ਕਲਪਨਾ ਕਰਦੇ ਹਨ ਤਾਂ ਆਪਣੇ ਪਰਿਵਾਰ ਬਾਰੇ ਸੋਚਦੇ ਹਾਂ ਤਾਂ ਅਕਸਰ ਉਹ ਖ਼ੌਫ਼ਜ਼ਦਾ ਉਦਾਸ ਹੋ ਜਾਂਦੇ ਹਨ ਰੋਂਦੇ ਰਹਿੰਦੇ ਹਨ  ਉਨ੍ਹਾਂ ਦੇ ਚਿਹਰਿਆਂ ਤੋਂ ਉਨਾਂ ਦੇ ਦੁੱਖਾਂ ਦਾ ਅਹਿਸਾਸ ਕੀਤਾ ਜਾ ਸਕਦਾ ਹੈ ਤੇ ਅੰਤ ਕੁਝ ਉਨ੍ਹਾਂ ਦੇ ਵਿਚੋਂ ਘੱਟ ਹੌਸਲੇ ਵਾਲੇ ਕਿਸਾਨ ਆਪਣੇ ਆਪ ਨੂੰ ਖੁਦਕੁਸ਼ੀ ਦੇ ਰਸਤੇ ਵੱਲ ਲੈ ਜਾਂਦੇ ਹਨ ਜਿਸ ਕਰਕੇ ਉਹ ਆਤਮ ਹੱਤਿਆ ਕਰ ਲੈਂਦੇ ਹਨ  ਕਿਸੇ ਹੋਰ ਦਾ ਕਤਲ ਕਰਨਾ ਜੁਰਮ ਤੇ ਆਪਣਾ ਕਤਲ ਕਰਨਾ ਸਭ ਤੋਂ ਵੱਡਾ ਹੀ ਜੁਰਮ ਹੈ ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਇੱਕ ਵਾਰ ਮੈਨੂੰ ਜ਼ਰੂਰ ਮਿਲ ਲਵਾਂ ਤੂੰ ਮਰਨਾ ਨਹੀਂ ਸਗੋਂ ਸੌ ਹੋਰ ਕਿਸਾਨਾਂ ਦੀਆਂ ਜ਼ਿੰਦਗੀਆਂ ਬਚਾਓਣ ਦਾ ਕੰਮ ਕਰੋਗੇ

ਜ਼ਿੰਦਗੀ ਵਿੱਚ ਜੋ ਅਸੀ ਆਲਸ ਕਰ ਕੇ ਆਪਣੇ ਕੋਲੋਂ ਨੂੰ ਮਿੱਟੀ ਵਿੱਚ ਨੱਪ ਰੱਖਿਆ ਹੈ ਉਨ੍ਹਾਂ ਨੂੰ ਉਜਾਗਰ ਕਰਕੇ ਹੀ ਅਸੀਂ ਜ਼ਿੰਦਗੀ ਵਿੱਚ ਹਨੇਰਾ ਦੂਰ ਕਰ ਸਕਦੇ ਹਾਂ ਆਉਣ ਵਾਲੇ ਸਮੇਂ ਵਿੱਚ ਵੱਖੋ ਵੱਖਰੀਆਂ ਫ਼ਸਲਾਂ ਦੇ ਉੱਪਰ ਕਿਤਾਬਾਂ ਆਉਂਦੀਆਂ ਰਹਿਣੀਆਂ ਤੁਸੀਂ ਸੋਸ਼ਲ ਮੀਡੀਆ ਦੇ ਰਾਹੀਂ ਜੁਡ਼ੇ ਰਹੋ ਤੇ ਸਮੇਂ ਸਿਰ ਜਾਣਕਾਰੀ ਲੈਂਦੇ ਰਹੋ

Available : Online On amazon
Language : punjabi & hindi
Writer : Pargat singh
ISBN- 978-81-949983-9-6
Publisher :। The KITAB ART
Translated by : Sukhraj singh

ਧੰਨਵਾਦ
Pargat Singh

Fb/Instagram/YouTube : @Crops Information ਫਸਲਾਂ ਦੀ ਜਾਣਕਾਰੀ

ਹੁਣੇ ਖਰੀਦੋ

Leave a Reply

Your email address will not be published. Required fields are marked *