ਨੇਪੀਅਰ ਬਾਜਰਾ ਇੱਕ ਵਾਰ ਲਾਓ ਤੇ ਅੱਠ ਮਹੀਨੇ ਹਰਾ ਚਰਾ ਲਗਾਤਾਰ ਪਾਓ

ਨੇਪੀਅਰ ਬਾਜਰਾ ਇੱਕ ਵਾਰ ਲਾਓ ਤੇ ਅੱਠ ਮਹੀਨੇ ਹਰਾ ਚਰਾ ਲਗਾਤਾਰ ਪਾਓ
Share

ਜਿਹੜੇ ਕਿਸਾਨ ਭਰਾ ਖੇਤੀਬਾੜੀ ਦੇ ਨਾਲ ਆਪਣੇ ਪਸ਼ੂਆਂ ਲਈ ਹਰਾ ਚਾਰਾ ਲਗਾਉਂਦੇ ਹਨ ਉਨ੍ਹਾਂ ਦੇ ਲਈ ਤਾਂ ਇਹ ਜਾਣਕਾਰੀ ਬਹੁਤ ਹੀ ਜ਼ਰੂਰੀ ਹੈ। ਮਾਰਚ ਦੇ ਮਹੀਨੇ ਵਿੱਚ ਤੁਹਾਡੀ ਪੁਰਾਣੀ ਹਰੇ ਚਾਰੇ ਵਾਲੀ ਫਸਲ ਚਾਹੇ ਜੰਮੀ, ਬਰਸੀਨ ਜਾਂ ਕੋਈ ਹੋਰ ਫਸਲਾਂ ਤਾਂ ਉਸ ਦੀ ਪੈਦਾਵਾਰ ਘਟ ਜਾਂਦੀ ਹੈ ਤੁਹਾਨੂੰ ਇਕ ਨਵਾਂ ਹਰਾ ਚਾਰਾ ਜਿਹੜਾ ਲੈ ਕੇ ਆਉਣਾ ਪੈਂਦਾ ਹੈ।

ਉਸੇ ਹੀ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਕਿ ਮਾਰਚ ਦੇ ਮਹੀਨੇ ਵਿੱਚ ਤੁਸੀਂ ਇੱਕ ਇਹ ਹੀ ਫਸਲ ਲਗਾ ਸਕਦੇ ਹੋ ਜਿਹੜੀ ਕਿ ਮਾਰਚ ਤੋਂ ਲੈ ਕੇ ਨਵੰਬਰ ਤੱਕ ਥੋਨੂੰ ਖੁੱਲ੍ਹਾ ਡੁੱਲ੍ਹਾ ਹਰਾ ਚਾਰਾ ਦੇਵੇਗੀ ਤੇ ਬਹੁਤ ਹੀ ਘੱਟ ਖ਼ਰਚ ਨਾਲ ਤਿਆਰ ਹੋਵੇਗੀ ਉਸ ਹਰੇ ਚਾਰੇ ਦੀ ਫ਼ਸਲ ਦਾ ਨਾਮ ਹੈ ਨੇਪੀਅਰ ਬਾਜਰਾ ਜਿਹੜਾ ਕਿ ਆਮ ਤੁਸੀਂ ਕਿਸਾਨਾਂ ਦੇ ਖੇਤਾਂ ਵਿੱਚ ਲੱਗਿਆ ਦੇਖਿਆ ਹੋਵੇਗਾ ਕਾਫੀ ਕਿਸਮਾਂ ਡਿਵੈਲਪ ਹੋ ਚੁੱਕੀਆਂ ਹਨ।

ਪੰਜਾਬ ਵਿੱਚ ਲੱਗਣ ਵਾਲੀਆਂ ਕਿਸਮਾਂ ਦੇ ਵਿੱਚ PBN-342 ਅਤੇ PBN-346

 

ਇੱਕ ਵਾਰ ਤੁਹਾਨੂੰ ਇਹ ਲਗਾਉਣਾ ਪੈਂਦਾ ਹੈ ਜਿੰਨਾਂ ਖੇਤਰਾਂ ਦੇ ਵਿੱਚ ਸਰਦੀ ਘੱਟ ਪੈਂਦੀ ਹੈ ਉਨ੍ਹਾਂ ਦੇ ਖੇਤਰਾਂ ਦੇ ਵਿੱਚ ਇਹ ਫਰਵਰੀ ਦੇ ਅਖੀਰ ਵਿੱਚ ਵੀ ਲਗਾਇਆ ਜਾ ਸਕਦਾ ਹੈ ਤੇ ਜਿਹੜੇ ਖੇਤਰਾਂ ਦੇ ਵਿੱਚ ਸਰਦੀ ਜ਼ਿਆਦਾ ਪੈਂਦੀ ਹੈ ਜਾਂ ਪੰਜਾਬ ਦੇ ਕੁਝ ਖੇਤਰ ਜਿਹੜੇ ਪਹਾੜੀਆਂ ਦੇ ਨਾਲ ਲੱਗਦੀਆਂ ਤਾਂ ਉੱਥੇ ਦੀ ਜਲਵਾਯੂ ਜ਼ਿਆਦਾ ਢੁੱਕਵੀਂ ਨਹੀਂ ਹੁੰਦੀ ਪਰ ਪੂਰੇ ਪੰਜਾਬ ਦੇ ਵਿੱਚ ਪਹਾੜੀ ਏਰੀਆ ਨੂੰ ਛੱਡ ਕੇ ਬਾਕੀ ਸਾਰੇ ਏਰੀਏ ਦੇ ਵਿੱਚ ਲਗਭਗ ਬਾਜਰੇ ਦੀ ਹਰੇ ਚਾਰੇ ਲਈ ਕਾਸ਼ਤ ਕੀਤੀ ਜਾ ਸਕਦੀ ਹੈ ਨੇਪੀਅਰ ਬਾਜਰਾ ਜਿਹੜਾ ਕਿ ਪਸ਼ੂਆਂ ਦੇ ਹਰੇ ਚਾਰੇ ਲਈ 10 ਮਾਰਚ ਤੱਕ ਲਾਉਣਾ ਬਹੁਤ ਢੁੱਕਵਾਂ ਮੌਸਮਾਂ ਤੁਸੀਂ ਲਗਾ ਸਕਦੇ ਹੋ ਇਹਨੂੰ ਲਗਾਉਣ ਦਾ ਤਰੀਕਾ ਬਹੁਤ ਆਸਾਨ ਜਿਸ ਕਿਸਾਨ ਭਰਾਂ ਤੋਂ ਤੁਸੀਂ ਇਸਦੇ ਪੋਰੀਆਂ ਖਰੀਦ ਲੈਣੀ ਜਾਂ ਯੂਨੀਵਰਸਿਟੀ ਦੇ ਕੇਂਦਰਾਂ ਤੋਂ ਖਰੀਦ ਸਕਦੇ ਹੋ

ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਸੁਹਾਗੇ ਦੀ ਜ਼ਰੂਰਤ ਨਹੀਂ ਹੁੰਦੀ ਤਾਂ ਤੁਸੀਂ ਡੇਢ ਫੁੱਟ ਦੂਰ ਦੀ ਲਾਈਨ ਤੋਂ ਲਾਈਨ ਦੀ ਦੂਰੀ ਤੇ ਲਗਾ ਕੇ ਉੱਪਰ ਮਿੱਟੀ ਪਾ ਦਿਓ ਅਤੇ ਪਾਣੀ ਲਗਾ ਦਿਓ। ਪੰਦਰਾਂ ਦਿਨਾਂ ਦੇ ਵਿੱਚ ਇਹਦੀਆਂ ਜੜ੍ਹਾਂ ਲੱਗ ਜਾਂਦੀਆਂ ਹਨ ਤੇ ਫੋਟ ਆਉਣ ਦਾ ਸ਼ੁਰੂ ਹੋ ਜਾਣਗੇ ਪਹਿਲੀ ਵਡਾਈ ਬਿਲਕੁੱਲ ਲੇਟ ਸ਼ੁਰੂ ਹੁੰਦੀ ਹੈ ਪਹਿਲੀ ਵਾਡੀ ਆਪਾਂ ਨੂੰ ਬਹੁਤ ਹੀ ਛੋਟੇ ਹਰੇ ਚਾਰੇ ਲਈ ਕਰਨੀ ਪੈਂਦੀ ਪਰ ਇਸ ਤੋਂ ਬਾਅਦ ਜਿਵੇਂ ਜਿਵੇਂ ਦੀ ਵਾਢੀ ਹੁੰਦੀ ਜਾਂਦੀ ਹੈ ਤਾਂ ਇਸ ਦਾ ਬੂਟਾ ਵੀ ਜ਼ਿਆਦਾ ਹੁੰਦਾ ਜਾਂਦਾ ਹੈ ਤੇ ਦੇ ਵਿੱਚ ਪੈਦਾਵਾਰ ਵੀ ਬਹੁਤ ਜਿਆਦਾ ਵੱਧ ਜਾਂਦੀ ਹੈ ਮਾਰਚ ਦੇ ਅਖੀਰ ਤੋਂ ਲੈ ਕੇ ਨਵੰਬਰ ਤੱਕ ਤੁਸੀਂ ਦੀ ਪੈਦਾਵਾਰ ਲੈ ਸਕਦੇ ਹੋ, ਰੁਕੇ ਬਿਨਾਂ ਕਿਸੇ ਕਿਸੇ ਹੋਰ ਫਸਲ ਦੇ ਮੁਕਾਬਲੇ ਉਸ ਨੂੰ ਰੇਹ ਸਪਰੇਅ ਬਹੁਤ ਘੱਟ ਪੈਂਦਾ ਹੈ

ਇਸ ਤੇ ਸੁੰਡੀ ਦਾ ਹਮਲਾ ਵੀ ਨਹੀਂ ਹੁੰਦਾ ਜ਼ਿਆਦਾ ਨਦੀਨ ਹੋਣ ਦੀ ਹਾਲਤ ਵਿੱਚ ਪਾਣੀ ਲਾਉਣ ਤੋਂ ਪਹਿਲਾਂ ਅਸੀਂ ਚੰਗੀ ਤਰ੍ਹਾਂ ਗੁਡਾਈ ਕਰੋ ਅਤੇ ਜਦੋਂ ਬਰਸਾਤਾਂ ਦਾ ਮੌਸਮ ਆਉਂਦਾ ਹੈ ਤਾਂ ਇਸ ਨੂੰ ਜ਼ਿਆਦਾ ਨੀਚੇ ਤੋਂ ਨਹੀਂ ਵੱਢਣਾ ਇਸਨੂੰ ਥੋੜ੍ਹਾ ਧਰਤੀ ਤੋਂ ਉੱਪਰ ਛੱਡ ਕੇ ਵੱਢਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਹਰਾ ਚਾਰਾ ਨਵੰਬਰ ਦੇ ਅਖੀਰ ਤੱਕ ਬਰਕਰਾਰ ਰਹੇਗਾ।

Leave a Reply

Your email address will not be published. Required fields are marked *