ਸੱਠੀ ਮੂੰਗੀ ਦੀਆਂ ਉੱਨਤ ਕਿਸਮਾਂ ਬਾਰੇ ਜਾਣਕਾਰੀ

ਸੱਠੀ ਮੂੰਗੀ ਦੀਆਂ ਉੱਨਤ ਕਿਸਮਾਂ ਬਾਰੇ ਜਾਣਕਾਰੀ
Share

SML1827- ਇਹ ਕਿਸਮ ਦੇ ਬੂਟੇ ਖੜ੍ਹਵੇਂ ਦਰਮਿਆਨੇ ਕੱਦ ਦੇ ਹੁੰਦੇ ਹਨ, ਇਸ ਕਿਸਮ ਨੂੰ ਫਲੀਆਂ ਗੁੱਛਿਆਂ ਵਿੱਚ ਲਗਦੇ ਹਨ। ਇਹ ਕਿਸਮ ਤਕਰੀਬਨ 60 ਦਿਨਾਂ ਵਿੱਚ ਫ਼ਸਲ ਪੱਕ ਜਾਂਦੀ ਹੈ ਇਸ ਦੇ ਦਾਣੇ ਹਰੇ ਚਮਕੀਲੇ ਦੇ ਦਰਮਿਆਨੇ ਆਕਾਰ ਦੇ ਜ਼ਿਆਦਾ ਮੋਟੇ ਨਹੀਂ ਹੁੰਦੇ ਤੇ ਦਾਲ ਬਹੁਤ ਸੁਆਦ ਬੰਦੀ ਦਾ ਝਾੜ ਲੱਗਭਗ 5 ਕੁਆਂਟਲ ਪ੍ਰਤੀ ਏਕੜ ਦਸਿਆ ਗਿਆ ਹੈ।

TMB-37- ਇਹ ਕਿਸਮ 2017 ਵਿੱਚ ਇਜਾਤ ਕੀਤੀ ਗਈ ਸੀ ਇਸ ਕਿਸਮ ਦੇ ਬੂਟੇ ਖੜ੍ਹਵੇਂ ਛੋਟੇ ਕੱਦ ਦੇ, ਤੇ ਸਥਿਰ ਵਾਲੇ ਹੁੰਦੇ ਹਨ ਇਸ ਕਿਸਮ ਨੂੰ ਫਲੀਆਂ ਵੀ ਗੁੱਛਿਆਂ ਵਿੱਚ ਲਗਦੀਆਂ ਹਨ, ਇਹ ਕਿਸਮ ਅਗੇਤੀ ਪੱਕਣ ਵਾਲੀ ਕਿਸਮ ਹੈ ਇਹ ਕਿਸਮ ਵੀ ਲੱਗਭਗ 61 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਦਾਣੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ ਅਤੇ ਦਾਲ ਬਹੁਤ ਸੁਆਦ ਬਣਦੀਆਂ ਦਾ ਝਾੜ 4 ਕਵਾਂਟਲ ਪ੍ਰਤੀ ਕਿੱਲਾ ਦਸਿਆ ਗਿਆ ਹੈ।

SML832- ਇਹ ਕਿਸਮ ਦੇ ਬੂਟੇ ਖੜ੍ਹਵੇਂ ਦਰਮਿਆਨੇ ਤੇ ਸਥਿਰ ਹੁੰਦੇ ਹਨ ਇਸ ਕਿਸਮ ਨੂੰ ਫਲੀਆਂ ਗੁੱਛਿਆਂ ਵਿਚ ਲੱਗਦੀਆਂ ਤੇ ਕਿਸਮ ਤਕਰੀਬਨ 60 ਤੋਂ ਲੈ ਕੇ 62 ਦਿਨਾਂ ਵਿੱਚ ਪੱਕ ਜਾਂਦੀ ਹੈ ਪੱਕਣ ਸਮੇਂ ਇਸ ਨਾਲ ਸਾਡੀਆਂ ਕਾਲੇ ਭੂਰੇ ਰੰਗ ਦਾ ਹੁੰਦਾ ਤੇ ਹਰੀ ਫਲੀ ਵਿੱਚ ਤਕਰੀਬਨ 9 ਤੋਂ 10 ਦਾਣੇ ਹੁੰਦੇ ਹਨ ਇਸ ਦੇ ਦਾਣੇ ਹਰੇ ਦਰਮਿਆਨੇ ਅਕਾਰ ਦੇ ਬਹੁਤ ਜ਼ਿਆਦਾ ਚਮਕੀਲੇ ਹੁੰਦੇ ਹਨ ਤੇ ਦਾਲ ਬਹੁਤ ਸੁਆਦ ਬਣਦੀ ਹੈ ਇਸ ਦਾ ਝਾੜ ਲੱਗਭਗ 4 ਕੁਆਂਟਿਲ ਪ੍ਰਤੀ ਏਕੜ ਹੈ ।

SML668- ਇਹ ਕਿਸਮ ਦੇ ਬੂਟੇ ਖੜ੍ਹਵੇਂ ਛੋਟੇ, ਖਿਲਰਵੇ ਹੁੰਦੇ ਹਨ। ਇਸ ਕਿਸਮ ਨੂੰ ਫਲੀਆਂ ਗੁੱਛਿਆਂ ਵਿੱਚ ਲਗਦੀਆਂ ਤੇ ਇੱਕ ਸਾਰ ਪੱਕਦੀਆਂ ਹਨ ਅਤੇ ਬਹੁਤ ਘੱਟ ਸਮੇਂ ਦੇ ਵਿੱਚ ਸਾਰੀਆਂ ਫ਼ਲੀਆਂ ਆ ਜਾਂਦੀਆਂ ਹਨ, ਇਸ ਦੀਆਂ ਫਲੀਆਂ ਲੰਮੀਆਂ ਹੁੰਦੀਆਂ ਹਨ, ਫਲੀ ਵਿੱਚ 10-11 ਦਾਣੇ ਹੁੰਦੀਆਂ ਹਨ। ਇਹ ਕਿਸਮ ਦਾ ਔਸਤ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ ।

IP 205-7 (VISHAL)- ਇਹ ਕਿਸਮ ਵੀ ਪੂਸਾ (ਕਾਨਪੁਰ) ਵੱਲੋਂ ਤਿਆਰ ਕੀਤੀ ਗਈ ਹੈ , ਆਈ ਪੀਐੱਮ ਦੋ ਪੰਜ ਨੂੰ ਪੂਸਾ ਵਿਸ਼ਾਲ ਦੇ ਨਾਂ ਤੇ ਵੀ ਇਸ ਪਰੈਟੀ ਨੂੰ ਜਾਣਿਆ ਜਾਂਦਾ ਹੈ ਇਹ ਇਹ ਖਾਸ ਕਿਸਮ ਮੂੰਗੀ ਲੱਗਣ ਵਾਲਾ ਦਾ ਸਾਰੀਆਂ ਬਿਮਾਰੀਆਂ ਦਾ ਟਾਕਰਾ ਕਰ ਸਕਦੀ ਹੈ ਤੇ ਇਹ ਸਮਾਂ ਬਹੁਤ ਘੱਟ ਲੈਦੀ ਹੈ, 55 ਤੋਂ 60 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ ਵੀ 5 ਕੁਇੰਟਲ ਤੋਂ 6 ਕੁਆਂਟਲ ਦੱਸਿਆ ਜਾਂਦਾ ਹੈ ।

IPM410-3 (SIKHA) -ਇਹ ਮੂੰਗੀ ਆਈਸੀਏਆਰ ਵੱਲੋਂ ਦਿੱਤੀ ਗਈ ਹੈ ਅਤੇ ਮੱਧ ਪ੍ਰਦੇਸ਼ ਦੇ ਵਿੱਚ ਜਿਆਦਾ ਲਗਦੀ ਹੈ। ਇਸ ਕਿਸਮ ਦਾ ਝਾੜ ਬਹੁਤ ਹੀ ਵਧੀਆ ਹੈ 5 ਤੋਂ 7 ਕੁਆਂਟਲ ਤੱਕ ਦੇਖਿਆ ਗਿਆ ਹੈ। ਇਹ ਵੀ ਘੱਟ ਸਮੇਂ ਵਾਲੀ ਕਿਸਮ ਹੈ ਇਸ ਕਿਸਮ 55 ਤੋਂ 60 ਦਿਨਾਂ ਦੇ ਵਿੱਚ ਇਹ ਕਿਸਮ ਤਿਆਰ ਹੋ ਜਾਂਦੀ ਹੈ

ਜਰੂਰੀ ਨੋਟ : ਸਾਰੇ ਕਿਸਾਨ ਵੀਰਾਂ ਨੂੰ ਕਾਸ਼ਤ ਕੀਤੀ ਜਾਂਦੀ ਹੈ ਕਿ ਆਪਣੇ ਫ਼ਸਲੀ ਚੱਕਰ ਦੇ ਵਿੱਚ ਮੂੰਗੀ ਦੀ ਫਸਲ ਨੂੰ ਜ਼ਰੂਰ ਸ਼ਾਮਿਲ ਕੀਤਾ ਜਾਵੇ ਜੋੜਿਆ ਜਾਵੇ ਇਸ ਦੇ ਨਾਲ ਹੀ ਨਵੀਂ ਕਿਸਮ ਨੂੰ ਵੀ ਥੋੜ੍ਹੇ ਥਾਂ ਦੇ ਵਿੱਚ ਲਾਇਆ ਜਾਵੇ ਤੇ ਭਰੋਸੇਯੋਗ ਅਦਾਰੇ ਤੋਂ ਹੀ ਬੀਜ ਪ੍ਰਾਪਤ ਕੀਤਾ ਜਾਵੇ। ਧੰਨਵਾਦ

Source: Punjab Agriculture University, Ludhiana
Indian Institute of Pulse & Research, Kanpur

Leave a Reply

Your email address will not be published. Required fields are marked *