ਕਿਸਾਨ ਵੀਰੋ ਪੰਜਾਬ ਦੇ ਵਿੱਚ ਲੱਗਣ ਵਾਲੇ ਝੋਨੇ ਦੀਆਂ ਉੱਨਤ ਕਿਸਮਾਂ ਦੀ ਸਿਫਾਰਸ਼ ਅਤੇ ਖੋਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਕੀਤੀ ਜਾਂਦੀ ਹੈ। ਇਸ ਵਾਰ ਸਾਲ 2020 ਵਿੱਚ ਪੀਏਯੂ ਵੱਲੋਂ ਨਵੀਆਂ ਸਰਚ ਕੀਤੀ ਗਈਆਂ ਹਨ, ਦੋਨੋ ਹੀ ਪਰਮਲ ਕਿਸਮਾਂ ਹਨ। ਉਨ੍ਹਾਂ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਇਨ੍ਹਾਂ ਕਿਸਮਾਂ ਨੂੰ ਮੁੱਖ ਤੌਰ ਤੇ ਪੁਰਾਣੀ ਬੰਦ ਹੋਈ ਪ੍ਰਚੱਲਤ ਕਿਸਮ Pau-201 ਤੋਂ ਤਿਆਰ ਕੀਤਾ ਹੈ, ਇਹ ਕਿਸਮ ਦਾ ਝਾੜ ਬਹੁਤ ਵਧੀਆ ਸੀ।ਥੋੜ੍ਹਾ ਜਿਹਾ ਕੱਦ ਜ਼ਿਆਦਾ ਕਰ ਜਾਂਦੀ ਸੀ ਪਰ ਇਸ ਕਿਸਮ ਦੇ ਚੌਲ ਲਾਲ ਰੰਗ ਦੇ ਸਨ ਜਿਹਦੇ ਕਰਕੇ ਵੇਚਣ ਦੇ ਵਿੱਚ ਕਈ ਵਾਰ ਦਿੱਕਤ ਆਉਂਦੀ ਸੀ ਅੱਜ ਦੇ ਸਮੇਂ ਵੀ ਪੰਜਾਬ ਦੇ ਕੁਝ ਏਰੀਆ ਵਿੱਚ ਪ੍ਰਾਈਵੇਟ ਮਿੱਲਰ ਵੱਲੋਂ ਇਹ ਕਿਸਮ ਨੂੰ ਲਵਾਇਆ ਜਾਂਦਾ ਹੈ, ਪ੍ਰਾਈਵੇਟ ਖਰੀਦ ਕੀਤੀ ਜਾਂਦੀ ਹੈ।
PR-128, PR-129 ਯੂਨੀਵਰਸਿਟੀ ਨੇ PAU-201 ਲਾਲ ਚੋਲ ਕਿਸਮ ਤੋਂ ਹੀ ਸੋਧ ਕਰਕੇ ਤਿਆਰ ਕੀਤੀਆਂ ਹਨ ਜਿਨ੍ਹਾਂ ਦਾ ਕਿ ਚੋਲ ਚਿੱਟੇ ਰੰਗ ਦਾ ਹੈ ਇਨ੍ਹਾਂ ਕਿਸਮਾਂ ਦੇ ਝਾੜ, ਕੱਦ, ਸਮੇਂ ਬਾਰੇ ਗੱਲਬਾਤ ਕਰਦੇ ਹਾਂ।
PR-128- ਇਹ ਕਿਸਮ ਯੂਨੀਵਰਸਿਟੀ ਨੇ Pau-201 ਤੋਂ ਸੋਧ ਕੀਤੀ ਗਈ ਹੈ ਇਸ ਦਾ ਚੋਲ ਛਿੱਟੇ ਰੰਗ ਦਾ ਹੁੰਦਾ ਹੈ । ਇਸ ਦਾ ਝਾੜ ਲੱਗਭੱਗ 30.5 ਕੁਆਂਟਲ ਦੇ ਐਵਰੇਜ ਦੱਸਿਆ ਜਾਂਦਾ ਹੈ। ਇਸ ਕਿਸਮ ਦਾ ਸਮਾਂ 135-140 ਦਿਨ ਜਿਹੜਾ ਕਿ ਦਰਮਿਆਨਾ ਸਮਾਂ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਦੇ ਵਿੱਚ ਉਹ ਸਾਰੇ ਵਿਸ਼ਾਣੂਆਂ ਨੂੰ ਪ੍ਰਤੀਰੋਧਤਾ ਹੈ ਜਿਹੜੇ ਬਿਮਾਰੀਆਂ ਪੰਜਾਬ ਦੇ ਵਿੱਚ ਆਮ ਕਿਸਮਾਂ ਉੱਪਰ ਆਉਂਦੀਆਂ ਹਨ,
ਇਸ ਤੋਂ ਬਾਅਦ ਇਸ ਦੇ ਕੱਦ ਦੀ ਗੱਲ ਕਰੀਏ ਤਾਂ ਇਸ ਦਾ ਕੱਦ 110 ਸੈਂਟੀਮੀਟਰ ਦੱਸਿਆ ਗਿਆ ਹੈ ਜਿਹੜੇ ਦਰਮਿਆਨੀਆਂ ਜ਼ਮੀਨਾਂ ਵਿੱਚ ਘੱਟ ਹੋ ਸਕਦਾ, ਹਲਕੇ ਜ਼ਮੀਨਾਂ ਵਿੱਚ ਉਸ ਤੋਂ ਘੱਟੋ, ਕਾਲੀ ਮਿੱਟੀ ਦੇ ਜ਼ਮੀਨਾਂ ਵਿਚ ਵੱਧ ਹੋ ਸਕਦਾ ਹੈ
PR-129 – ਇਸ ਕਿਸਮ ਨੂੰ ਵੀ ਯੂਨੀਵਰਸਿਟੀ ਦੀ PAU-201 ਤੋਂ ਸੋਧ ਕਰਕੇ ਤਿਆਰ ਕੀਤਾ ਗਿਆ ਹੈ ਇਸ ਦੇ ਚੌਲ ਵੀ ਚਿੱਟੇ ਰੰਗ ਦੇ ਹਨ ਇਸ ਦਾ ਕੱਦ105 ਸੈਂਟੀਮੀਟਰ ਹੈ, ਇਹ ਕਿਸਮ 135 ਦਿਨ ਸਮਾਂ ਲੈਂਦੀ ਹੈ ,
PR129 ਕਿਸਮ PR128 ਤੋਂ ਘੱਟ ਸਮਾਂ ਲੈਂਦੀ ਹੈ| ਇਸ ਦੇ ਝਾੜ ਬਾਰੇ ਗੱਲਬਾਤ ਕਰੀਏ ਤਾਂ ਇਹ 29.5 ਕੁਇੰਟਲ( Average) ਝਾੜ ਦੇ ਸਕਦੀ ਹੈ ।
ਜਰੂਰੀ ਨੋਟ: ਨਵੀਆਂ ਕਿਸਮਾਂ ਆਉਣ ਦੇ ਉਪਰੰਤ ਕਿਸਾਨਾਂ ਦੇ ਵਿੱਚ ਹੁਲੜਬਾਜ਼ੀ ਕਰਕੇ ਜ਼ਿਆਦਾ ਏਰੀਆ ਨਾ ਲਾਇਆ ਜਾਵੇ। ਚੰਗੇ ਬੀਜ ਦੀ ਪ੍ਰਾਪਤੀ ਲਈ ਪੀਏਯੂ ਦੇ ਨਾਲ ਹੀ ਸੰਪਰਕ ਕੀਤਾ ਜਾਵੇ ਆਪਣੇ ਨੇੜਲੇ KVK ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਪ੍ਰਾਈਵੇਟ ਬੀਜ ਵਿਕਰੇਤਾ ਕਿਸਮਾ ਦਾ ਜ਼ਿਆਦਾ ਝਾੜ ਦੱਸ ਕੇ ਕਿਸਾਨਾਂ ਨੂੰ ਆਕਰਸ਼ਿਤ ਕਰਦੇ ਹਨ ਪਰ ਕਿਸਾਨ ਉਨ੍ਹਾਂ ਦੇ ਝੁਲਸੇ ਵਿੱਚ ਨਾ ਆਉਣ ਇਨ੍ਹਾਂ ਕਿਸਮਾਂ ਦੀ ਸਾਰੀ ਜਾਣਕਾਰੀ ਪੀਏਯੂ ਦੇ ਚੁੱਕੀ ਹੈ, ਜ਼ਿਆਦਾ ਜਾਣਕਾਰੀ ਲਈ ਜਾਂ ਬੀਜ ਦੀ ਪ੍ਰਾਪਤੀ ਲਈ ਤੁਸੀ ਪੀਏਯੂ ਨਾਲ ਸੰਪਰਕ ਕਰ ਸਕਦੇ ਹੋ ਤਰਸੇਮ ਸਿੰਘ ਢਿੱਲੋਂ 94640-37325
Source : Punjab Agriculture University
Leave a Reply