ਹਰ ਸਾਲ ਹੀ ਬਹੁਤ ਕਾਰਨਾਂ ਕਰਕੇ ਕਿਸਾਨਾਂ ਦੀ ਕਣਕ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਤੇ ਬਹੁਤ ਸਾਰੀ ਕਣਕ ਸੁਆਹ ਹੋ ਜਾਂਦੀ ਹੈ ਜੀਹਦੇ ਕਰਕੇ ਕਿਸਾਨ ਭਰਾਵਾਂ ਦੀ ਕੀਤੀ ਹੋਈ ਮਿਹਨਤ ਤੇ ਪਾਣੀ ਫਿਰ ਜਾਂਦਾ ਹੈ ਕਣਕ ਦੀ ਵਾਢੀ ਕਰਨ ਵਾਲੀਆਂ ਮਸ਼ੀਨਾਂ ਅਤੇ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਇੱਕ ਸੁਨੇਹਾ ਦਿੱਤਾ ਜਾਂਦਾ ਹੈ ਕਿ ਜੇਕਰ ਤੁਸੀਂ ਇਨ੍ਹਾਂ ਮਸ਼ੀਨਾਂ ਦੇ ਨਾਲ ਇੱਕ ਹਜ਼ਾਰ ਦਾ ਅੱਗ ਬਜਾਓ ਯੰਤਰ (Fire Extinguisher )ਕੋਲ ਰੱਖੋ ਤਾਂ ਤੁਸੀਂ ਮੌਕੇ ਤੇ ਕਿਸੇ ਵੀ ਮਾੜੀ ਘਟਨਾ ਨੂੰ ਰੋਕ ਸਕਦੇ ਹੋ ਤਾਂ ਕਿ ਉੱਥੋਂ ਅਗਰ ਅੱਗ ਪੈਦਾ ਹੋਈ ਮਸ਼ੀਨ ਦੇ ਵਿੱਚੋਂ ਚਿੰਗਾਰੀ ਨਿਕਲੀ ਹੈ ਤਾਂ ਉਹ ਮਸ਼ੀਨੀ ਅੱਗ ਦੇ ਹਵਾਲੇ ਹੋਣ ਤੋਂ ਬਚ ਸਕੇ।
ਉਸ ਦੇ ਆਸੇ ਪਾਸੇ ਦੇ ਕਣਕ ਨੂੰ ਵੀ ਬਚਾਇਆ ਜਾ ਸਕੇ ਮਸ਼ੀਨਾਂ ਨੂੰ ਟਰੈਕਟਰਾਂ ਨੂੰ ਤੇ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਮ ਸੁਣਦੇ ਵਿੱਚ ਆਉਣ ਕਾਰਨ ਪਰ ਉਨ੍ਹਾਂ ਵਿੱਚੋਂ ਬਹੁਤੇ ਕਾਰਨ ਜਿਹੜੇ ਬਿਜਲੀ ਦੀਆਂ ਤਾਰਾਂ ਕਰਕੇ ਜਾਂ ਕੰਬਾਇਨਾਂ ਦੇ ਵਿੱਚ ਅੰਗਿਆਰੀ ਪੈਦਾ ਕਰਕੇ ਹੋਣਾ ਹੁੰਦੇ ਹਨ ਜੇਕਰ ਸਾਰੇ ਕਿਸਾਨ ਭਰਾ ਜਿਹੜੇ ਮਸ਼ੀਨਾਂ ਦੇ ਮਾਲਕਾਂ ਜਿਹੜੇ ਕਿ ਵਾਢੀ ਕਰਨ ਵਾਲੀਆਂ ਮਸ਼ੀਨਾਂ ਨੂੰ ਚਲਾਉਂਦੇ ਹਨ ਉਹ ਇਨ੍ਹਾਂ ਗੱਲਾਂ ਨੂੰ ਸੁਚੇਤ ਹੋ ਜਾਣ ਤਾਂ ਹੋ ਸਕਦਾ ਹੈ ਬਹੁਤ ਹੱਦ ਤੱਕ ਘਟਨਾਵਾਂ ਕੰਟਰੋਲ ਕੀਤੀਆਂ ਜਾ ਸਕਦੀਆਂ ਹਨ।
ਕੰਬਾਈਨ ਵਾਲੇ ਕਿਸਾਨਾਂ ਨੂੰ ਬੇਨਤੀ ਹੈ ਕਿ ਕਟਾਈ ਵਾਲੇ ਖੇਤਾਂ ਚ ਹਾਈ ਵੋਲਟੇਜ ਤਾਰਾਂ ਖੇਤਾਂ ਦੇ ਵਿੱਚ ਲੱਗਦੀਆਂ ਤਾਂ ਮਸ਼ੀਨਾਂ ਉਨ੍ਹਾਂ ਦੇ ਨੀਚੇ ਵਾਢੀ ਨਾ ਕਰਨ ਕਿਸੇ ਵੀ ਮਾੜੀ ਘਟਨਾ ਕਰਕੇ ਅੰਜ਼ਾਮ ਇਹ ਹੋ ਸਕਦਾ ਕਿ ਅੱਗ ਸਾਰੀ ਖੇਤ ਵਿੱਚ ਫੈਲ ਸਕਦੀ ਹੈ ਅਤੇ ਜਾਂ ਮਾਲ ਦਾ ਨੁਕਸਾਨ ਵਿੰਹੋ ਸਕਦਾ ਹੈ।
ਇਹ ਬਹੁਤ ਵਾਰੀ ਦੇਖਿਆ ਗਿਆ ਕਿ ਅੱਗ ਬੁਝਾਉਣਾ ਵੀ ਕੋਈ ਸੌਖਾ ਕੰਮ ਨਹੀਂ ਅੱਗ ਲੱਗਣ ਤੋਂ ਬਾਅਦ ਅੱਗ ਨੂੰ ਬੁਝਾਉਣਾ ਕੰਟਰੋਲ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਸੋ ਪਹਿਲਾਂ ਹੀ ਸਾਵਧਾਨੀ ਵਰਤਣਾ ਇਕ ਚੰਗਾ ਉਪਰਾਲਾ ਹੈ। ਧੰਨਵਾਦ
Leave a Reply